ਇੱਕ ਸਾਲ

ਮਾਘ ਆਇਆ ਪੋਹ ਗਿਆ ਵਿੱਚ ਸਾਲ ਦਫ਼ਨ ਹੋ ਗਿਆ ਨਾਂ ਨਾਲ ਤੇਰੇ ਰਲ ਸਕੇ ਨਾਂ ਉੰਗਲੀ ਹੀ ਫੜ ਸਕੇ ਤੂੰ ਦਰੜ ਕੇ ਤੁਰ ਗਿਆ ਨਾ ਤਾਂਣ ਹਿੱਕਾ ਖੜ ਸਕੇ ਨਾ ਖੋਜਿਆ ਨਾ ਪੜ ਸਕੇ ਨਾ ਧਿਆਨ ਤੇਰਾ ਧਰ ਸਕੇ ਨਾ ਕਾਸ਼ੀ ਵੱਲ ਮੂਹ ਰਿਹਾ ਨਾ ਪੈਰ ਕਾਬੇ ਕਰ ਸਕੇ ਸੂਰਜ ਮਘਦਾ ਰਿਹਾ ਚੰਦ ਵੀ ਦਗਦਾ…

ਆਦਿ ਤੋਂ ਅੰਤ

ਜੇ ਆਦਿ ਹੋਵੇਗਾ ਤਾ ਅੰਤ ਹੋਣੇ ਆ ਅਕਾਲ ਦੇ ਟੁਕੜੇ ਅਨੰਤ ਹੋਣੇ ਆ ਜੇ ਸੂਰਜ ਉਗਣਗੇ ਪਾਣੀ ਵੀ ਉਬਲੇਗਾ ਪਾਣੀ ਚ ਬੁਲਬੁਲੇ ਬੇਅੰਤ ਹੋਣੇ ਆ ਇਕ ਦੂਜੇ ਨੂੰ ਖਾਣਗੇ ਤਕੜੇ ਹੋ ਜਾਣਗੇ ਆਪਾ ਧਾਪੀ ਪੈਣੀ ਆ ਜੀਵ ਜੰਤ ਹੋਣੇ ਆ ਫਿਰ ਪਾਣੀ ਵੀ ਵੰਡਣਗੇ ਇਹ ਧਰਤ ਰੰਗਣਗੇ ਜੇ ਸਿਰ ਹੋਵੇਗਾ ਕੀੜੇ ਵੀ ਪੈਣੇ ਆ ਕੀੜੇ…

ਇਹ ਕੈਸੀ ਤਾਲੀਮ

ਇਹ ਕੈਸੀ ਜ਼ਮੀਨ ਇਹ ਕੈਸੀ ਤਾਲੀਮ ਨਾ ਕੀਤਾ ਰਹਿਮ ਕਿਹੜਾ ਮੰਨੂ ਕਰੀਮ ਹੋਏ ਖੂੰਖਾਰ ਚਿਹਰੇ ਬੰਨ ਮੌਤ ਦੇ ਸਿਹਰੇ ਤਾਂਡਵ ਪਿਆ ਹੋਵੇ ਕਲੀਆਂ ਦੇ ਵੇਹੜੇ ਇਹ ਨੰਨੇ ਕਫ਼ਨ ਨਹੀ ਹੋਣੇ ਦਫ਼ਨ ਭੋਰਾ ਸੋਚੀ ਵਿਚਾਰੀ ਜਦੋ ਮੁੱਕੇ ਜਸ਼ਨ ਜੋ ਖੂਨ ਨਾਲ ਨਹਾਵਣ ਓਹ ਸੂਰੇ ਕਹਾਵਣ ਇਹ ਨੰਨੀਆਂ ਜਿੰਦਾ ਦਸ ਕਿਸ ਖਾਤੇ ਜਾਵਣ ਇਹ ਕੈਸਾ ਇਸ਼ਕ ਹੈ…

ਮਾਂ ਬੋਲੀ

ਪੁੱਤਰਾ ਮੈਨੂੰ ਭੁੱਲ ਨੀ ਸਕਦਾ ਮੈ ਤੇਰੀ ਮਾਂ ਬੋਲੀ ਵਿੱਚ ਲਕੀਰਾਂ ਬੰਨ ਨਾ ਮੈਨੂੰ ਮੈ ਨੀ ਤੇਰੀ ਗੋਲੀ ਕੁੱਝ ਸ਼ਬਦ ਮੇਰੀ ਦਾਦੀ ਦਿੱਤੇ ਕੁੱਝ ਦਿੱਤੇ ਪੜਦਾਦੀ ਕਿਤੇ ਮੈਂ ਪਸ਼ਤੋ ਕਿਤੇ ਡੋਗਰੀ ਕਿਤੇ ਬਣੀ ਪੁਆਦੀ ਤੁਰਦੀ ਆਈ ਤੁਰਦੀ ਰਹਿਣਾਂ ਤੁਰ ਕੇ ਚਾਲ ਨਵਾਬੀ ਕੱਟੀ ਵੱਢੀ ਟੁਕੜੇ ਕੀਤੇ ਭਰ ਭਰ ਜ਼ਹਿਰ ਪਿਆਲੇ ਪੀਤੇ ਮੈ ਚੁੱਪ ਚੁਪੀਤੀ ਬੋਲੀ…

ਸੁੰਡੀ

ਕਪਾਹ ਦੇ ਫੁੱਲਾਂ ਦੀ ਰੁੱਤ ਆਈ ਫੁਲਾਂ ਦੇ ਵਿੱਚ ਸੁੰਡੀ ਜਾਈ ਕੱਚੇ ਪੱਕੇ ਜਾਵੇ ਖਾਈ ਆਪਣਾ ਰਿਜਕ ਲਿਖਾ ਕੇ ਲਿਆਈ ਅਮ੍ਰਿਤ ਦੇ ਵਿੱਚ ਜਹਿਰ ਮਿਲਾ ਲਿਆ ਸੁੰਡੀ ਨੇ ਵੀ ਮੂੰਹ ਨੂੰ ਲਾ ਲਿਆ ਕਪਾਹ ਕਦੇ ਨੀ ਉੱਗਣ ਦੇਣੀ ਨਾ ਬੁਝਾਰਤ ਬੁੱਝਣ ਦੇਣੀ ਸੁੰਡੀ ਹੋਈ ਜ਼ਹਰ ਦੀ ਆਦੀ ਛਕਦੀ ਕਹ ਕੇ ਬੜਾ ਸਵਾਦੀ ਪੁੱਟ ਕਪਾਹ ਤੇ…

ਕੁੱਖ ਤੋ ਕਬਰ

ਕੁੱਖ ਤੋ ਕਬਰ ਬੜਾ ਲੰਬਾ ਸਫ਼ਰ ਇੱਕੋ ਸੁੱਖ ਮੰਗਾਂ ਸੁੱਖੀ ਵੱਸੇ ਨਗਰ ਸੁੰਨੇ ਸੁੰਨੇ ਵਾਹਣ ਪੋਤੇ ਹੋਏ ਸੀ ਜਵਾਨ ਪੋਟਲੀ ਚ ਬੰਨ੍ਹੀ ਚੁੱਕੀ ਬਾਬੇ ਨੂੰ ਲਿਜਾਣ ਹਵਾ ਖਾਵੇ ਡਿੱਕ ਡੋਲੇ ਬਾਬਾ ਪੋਟਲੀ ਚੋ ਬੋਲੇ ਜਰਾ ਹੌਲੀ ਹੌਲੀ ਚੱਲ ਹਵਾ ਨਾਲ ਦੁੱਖ ਫੋਲੇ ਔਹ ਬੇਬੇ ਤੁਰੀ ਆਵੇ ਮੋਰਾਂ ਵਾਂਗੂ ਪੈਲਾਂ ਪਾਵੇ ਹੱਥ ਲੱਸੀ ਵਾਲਾ ਡੋਲੂ ਗੋਦੀ…